ਅਖ਼ੋਤਸਕ ਸਾਗਰ (ਰੂਸੀ: Охо́тское мо́ре, tr. Okhotskoye More; IPA: ) ਪੱਛਮੀ ਪ੍ਰਸ਼ਾਂਤ ਮਹਾਂਸਾਗਰ ਦਾ ਇੱਕ ਹਾਸ਼ੀਏ ਦਾ ਸਮੁੰਦਰ ਹੈ। ਇਹ ਪੂਰਬ ਵੱਲ ਕਮਚਾਤਕਾ ਪ੍ਰਾਇਦੀਪ, ਦੱਖਣ-ਪੂਰਬ ਵੱਲ ਕੁਰੀਲ ਟਾਪੂ, ਦੱਖਣ ਵੱਲ ਹੋਕਾਇਦੋ ਟਾਪੂ, ਪੱਛਮ ਵੱਲ ਸਖਲੀਨ ਟਾਪੂ ਅਤੇ ਪੱਛਮ ਅਤੇ ਉੱਤਰ ਵੱਲ ਪੂਰਬੀ ਸਾਈਬੇਰੀਆਈ ਤਟ ਵਿੱਚਕਾਰ ਸਥਿਤ ਹੈ। ਇਸਦਾ ਨਾਂ ਦੁਰਾਡੇ ਪੂਰਬ ਵਿੱਚ ਵਸਣ ਵਾਲੀ ਪਹਿਲੀ ਰੂਸੀ ਬਸਤੀ ਅਖ਼ੋਤਸਕ ਮਗਰੋਂ ਪਿਆ ਹੈ।