ਈਕੇਬਾਨਾ (生け花 , "ਜਿਉਂਦੇ ਫੁੱਲ") ਫੁੱਲਾਂ ਨੂੰ ਸਜਾਉਣ ਦੀ ਇੱਕ ਜਪਾਨੀ ਕਲਾ ਹੈ।
"ਈਕੇਬਾਨਾ" ਸ਼ਬਦ ਈਕੇਰੂ (生ける , "ਜਿਉਂਦਾ ਰੱਖਣਾ, ਸਜਾਉਣਾ") ਅਤੇ ਹਾਨਾ (花 , "ਫੁੱਲ") ਤੋਂ ਬਣਿਆ ਹੈ। ਇਸ ਦਾ ਅਨੁਵਾਦ "ਫੁੱਲਾਂ ਵਿੱਚ ਜਾਣ ਪਾਉਣਾ" ਜਾਂ "ਫੁੱਲ ਸਜਾਉਣਾ" ਕੀਤਾ ਜਾ ਸਕਦਾ ਹੈ।
ਭਾਵੇਂ ਈਕੇਬਾਨਾ ਦੀ ਸ਼ੁਰੂਆਤ ਬਾਰੇ ਕੋਈ ਸਪਸ਼ਟ ਸਰੋਤ ਨਹੀਂ ਮਿਲਦੇ ਪਰ ਮੰਨਿਆ ਜਾਂਦਾ ਹੈ ਕਿ ਇਹ ਕਲਾ ਜਪਾਨ ਵਿੱਚ ਚੀਨ ਰਾਹੀਂ ਆਈ।