ਕੌਮਾਂਤਰੀ ਕਮਿਊਨਿਸਟ ਲਹਿਰ ਕੌਮਾਂਤਰੀ ਸਮਾਜਵਾਦੀ ਅੰਦੋਲਨ ਕੌਮਾਂਤਰੀ ਸਮਾਜਿਕ ਜਮਹੂਰੀ ਲਹਿਰ ਕੌਮਾਂਤਰੀ ਅਰਾਜਕਤਾਵਾਦੀ ਲਹਿਰ ਦਾ ਗੀਤ | |
ਵਜੋਂ ਵੀ ਜਾਣਿਆ ਜਾਂਦਾ ਹੈ | L'Internationale (French) |
---|---|
ਬੋਲ | ਯੁਜ਼੍ਹੇਨ ਪੋਤੀਏ, 1871 |
ਸੰਗੀਤ | Pierre De Geyter, 1888 |
ਅਪਣਾਇਆ | 1890s |
ਆਡੀਓ ਨਮੂਨਾ | |
"The Internationale" (instrumental) |
'ਐਂਤਰਨਾਸੀਓਨਾਲ ਜਾਂ ਐਂਤੈਰਨਾਸੀਓਨਾਲ (ਫ਼ਰਾਂਸੀਸੀ: "L'Internationale"; ਲੈਂਤੈਖ਼ਨਾਸੀਓਨਾਲਅ) 19ਵੀਂ ਸਦੀ ਦੇ ਅੰਤਮ ਭਾਗ ਤੋਂ ਵਿਸ਼ਵਭਰ ਵਿੱਚ ਸਮਾਜਵਾਦੀ ਵਿਚਾਰਧਾਰਾ ਨਾਲ ਜੁੜੇ ਹੋਏ ਲੋਕਾਂ ਦਾ ਇੱਕ ਮਹਿਬੂਬ ਗੀਤ ਰਿਹਾ ਹੈ। ਐਂਤਰਨਾਸੀਓਨਾਲ ਸ਼ਬਦ ਦਾ ਮਤਲਬ ਅੰਤਰਰਾਸ਼ਟਰੀ ਜਾਂ ਕੌਮਾਂਤਰੀ ਹੈ ਅਤੇ ਇਸ ਗੀਤ ਦਾ ਕੇਂਦਰੀ ਸੰਦੇਸ਼ ਹੈ ਕਿ ਦੁਨੀਆ ਭਰ ਦੇ ਲੋਕ ਇੱਕੋ ਜਿਹੇ ਹੀ ਹਨ ਅਤੇ ਉਹਨਾਂ ਨੂੰ ਮਿਲ ਕੇ ਜੁਲਮ ਨਾਲ ਲੜਕੇ ਉਸਦਾ ਨਾਸ ਕਰਨਾ ਚਾਹੀਦਾ ਹੈ। ਇਹ ਗੀਤ ਮੂਲ ਤੌਰ 'ਤੇ 1871 ਵਿੱਚ ਫ਼ਰਾਂਸੀਸੀ ਭਾਸ਼ਾ ਵਿੱਚ ਅਜੈੱਨ ਪੋਤੀਏ ਨੇ ਲਿਖਿਆ ਸੀ ਪਰ ਉਦੋਂ ਤੋਂ ਇਸਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ ਹੈ। ਇਸਨੂੰ ਅਕਸਰ ਇੱਕ ਹੱਥ ਨੂੰ ਮੁੱਠੀ ਮੀਚ ਕੇ ਹਵਾ ਵਿੱਚ ਸਲਾਮ ਵਜੋਂ ਲਹਿਰਾਉਂਦੇ ਹੋਏ ਗਾਇਆ ਜਾਂਦਾ ਹੈ।
ਮੂਲ ਗੀਤ ਦੀ ਟੇਕ ਇਸ ਤਰ੍ਹਾਂ ਹੈ:
ਮੂਲ ਫਰਾਂਸਿਸੀ | ਅਨੁਵਾਦ |
---|---|
C'est la lutte finale |
ਇਹ ਆਖਰੀ ਸੰਗਰਾਮ ਹੈ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |