ਜੋਹਾਂਨ ਗੌਟਲੀਬ ਫਿਸ਼ਤ | |
---|---|
ਜਨਮ | ਰਾਮੇਂਨਾਉ, ਸੈਕਸਨੀ | 19 ਮਈ 1762
ਮੌਤ | 27 ਜਨਵਰੀ 1814 ਬਰਲਿਨ, ਪ੍ਰਸ਼ੀਆ | (ਉਮਰ 51)
ਰਾਸ਼ਟਰੀਅਤਾ | ਜਰਮਨ |
ਸਿੱਖਿਆ | Schulpforta ਜੇਨਾ ਯੂਨੀਵਰਸਿਟੀ (1780; ਕੋਈ ਡਿਗਰੀ ਨਹੀਂ) ਲੇਯਿਜ਼ੀਗ ਯੂਨੀਵਰਸਿਟੀ (1781–1784; ਕੋਈ ਡਿਗਰੀ ਨਹੀਂ) |
ਕਾਲ | 18ਵੀਂ ਸਦੀ ਦਾ ਦਰਸ਼ਨ |
ਖੇਤਰ | ਪੱਛਮੀ ਦਰਸ਼ਨ |
ਸਕੂਲ | ਮਹਾਂਦੀਪੀ ਦਰਸ਼ਨ ਜਰਮਨ ਆਦਰਸ਼ਵਾਦ ਪੋਸਟ-ਕਾਂਟੀਅਨ ਪਾਰਗਾਮੀ ਆਦਰਸ਼ਵਾਦ Jena Romanticism Romantic nationalism |
ਅਦਾਰੇ | ਜੇਨਾ ਯੂਨੀਵਰਸਿਟੀ ਯੂਨੀਵਰਸਿਟੀ ਆਫ ਏਰਲੇਂਜਨ ਬਰਲਿਨ ਦੀ ਹੈਮਬੋਲਟ ਯੂਨੀਵਰਸਿਟੀ ਬਰਲਿਨ ਯੂਨੀਵਰਸਿਟੀ |
ਅਕਾਦਮਿਕ ਸਲਾਹਕਾਰ | ਇੰਮਾਨੂਏਲ ਕਾਂਤ |
ਪ੍ਰਸਿੱਧ ਵਿਦਿਆਰਥੀ | ਇੰਮਾਨੂਏਲ ਹਰਮਨ ਫਿਸ਼ਤ (ਉਸਦਾ ਬੇਟਾ) |
ਮੁੱਖ ਰੁਚੀਆਂ | ਸਵੈ-ਚੇਤਨਾ ਅਤੇ ਸਵੈ-ਜਾਗਰੂਕਤਾ, ਨੈਤਿਕ ਦਰਸ਼ਨ, ਸਿਆਸੀ ਦਰਸ਼ਨ |
ਪ੍ਰਭਾਵਿਤ ਕਰਨ ਵਾਲੇ
| |
ਜੋਹਾਂਨ ਗੌਟਲੀਬ ਫਿਸ਼ਤ (/ˈfɪxtə/; ਜਰਮਨ: ; 19 ਮਈ 1762 – 27 ਜਨਵਰੀ, 1814), ਜਰਮਨ ਦਾਰਸ਼ਨਿਕ ਸੀ ਜੋ ਜਰਮਨ ਵਿਚਾਰਧਾਰਾ ਵਜੋਂ ਜਾਣੇ ਜਾਂਦੇ ਉਸ ਦਾਰਸ਼ਨਿਕ ਅੰਦੋਲਨ ਦਾ ਇੱਕ ਬਾਨੀ ਬਣ ਗਿਆ ਸੀ, ਜਿਸ ਨੂੰ ਇੰਮਾਨੂਏਲ ਕਾਂਤ ਦੀਆਂ ਸਿਧਾਂਤਕ ਅਤੇ ਨੈਤਿਕ ਲਿਖਤਾਂ ਤੋਂ ਵਿਕਸਿਤ ਕੀਤਾ ਗਿਆ ਸੀ। ਹਾਲ ਹੀ ਵਿੱਚ, ਦਾਰਸ਼ਨਿਕਾਂ ਅਤੇ ਵਿਦਵਾਨਾਂ ਨੇ ਸਵੈ-ਚੇਤਨਾ ਜਾਂ ਸਵੈ-ਜਾਗਰੂਕਤਾ ਦੀ ਪ੍ਰਕਿਰਤੀ ਦੇ ਬਾਰੇ ਉਸਦੀ ਮੌਲਿਕ ਸੂਝ ਦੇ ਕਾਰਨ ਫਿਸ਼ਤ ਨੂੰ ਇੱਕ ਮਹੱਤਵਪੂਰਨ ਫਿਲਾਸਫਰ ਦੇ ਤੌਰ 'ਤੇ ਸਤਿਕਾਰਨਾ ਸ਼ੁਰੂ ਕਰ ਦਿੱਤਾ ਹੈ। ਫਿਸ਼ਤ ਥੀਸਿਸ-ਐਂਟੀਥੀਸਿਸ-ਸਿੰਥੇਸਿਸ ਦੀ ਸ਼ੁਰੂਆਤ ਕਰਨ ਵਾਲਾ ਵੀ ਸੀ, ਇਕ ਵਿਚਾਰ ਜਿਹੜਾ ਕਿ ਅਕਸਰ ਗ਼ਲਤੀ ਨਾਲ ਹੇਗਲ ਦਾ ਕਹਿ ਦਿੱਤਾ ਜਾਂਦਾ ਹੈ।,ਉਸ ਤੋਂ ਪਹਿਲਾਂ ਡੇਕਾਰਟ ਅਤੇ ਕਾਂਟ ਦੀ ਤਰ੍ਹਾਂ, ਫਿਸ਼ਤ ਅੰਤਰਮੁਖਤਾ ਅਤੇ ਚੇਤਨਾ ਦੀ ਸਮੱਸਿਆ ਤੋਂ ਪ੍ਰੇਰਿਤ ਸੀ। ਫਿਸ਼ਤ ਨੇ ਰਾਜਨੀਤਿਕ ਫ਼ਲਸਫ਼ੇ ਦੀਆਂ ਰਚਨਾਵਾਂ ਵੀ ਲਿਖੀਆਂ; ਜਰਮਨ ਰਾਸ਼ਟਰਵਾਦ ਦੇ ਪਿਤਾਮਿਆਂ ਵਿੱਚੋਂ ਇੱਕ ਦੇ ਤੌਰ 'ਤੇ ਵੀ ਉਸਦੀ ਪ੍ਰਸਿੱਧੀ ਹੈ।
ਫਿਸ਼ਤ ਦਾ ਜਨਮ ਰਾਮੇਨਾਉ, ਉੱਤਰੀ ਲੁਸਤੀਆ ਵਿੱਚ ਹੋਇਆ ਸੀ। ਇੱਕ ਰਿਬਨ ਬੁਣਕਰ ਦਾ ਪੁੱਤਰ, ਉਹ ਕਿਸਾਨ ਖ਼ਾਨਦਾਨ ਤੋਂ ਸੀ ਜੋ ਕਿ ਇਸ ਖੇਤਰ ਵਿੱਚ ਕਈ ਪੀੜ੍ਹੀਆਂ ਤੋਂ ਰਹਿ ਰਿਹਾ ਸੀ। ਪਰਿਵਾਰ ਆਪਣੀ ਨੇਕੀ ਅਤੇ ਪਵਿੱਤਰਤਾ ਲਈ ਆਂਢ-ਗੁਆਂਢ ਵਿੱਚ ਮਸ਼ਹੂਰ ਸੀ। ਜੋਹਾਂਨ ਗੋਟਲੇਬ ਦੇ ਪਿਤਾ, ਕ੍ਰਿਸ਼ਚੀਅਨ ਫਿਸ਼ਤ ਨੇ ਆਪਣੇ ਰੁਤਬੇ ਤੋਂ ਕੁਝ ਉੱਪਰ ਵਿਆਹ ਕੀਤਾ ਸੀ। ਇਹ ਸੁਝਾਅ ਦਿੱਤਾ ਗਿਆ ਹੈ ਕਿ ਜੋ ਵੀ ਥੋੜੀ ਬਹੁਤ ਬੇਸਬਰੀ ਫਿਸ਼ਤ ਦੇ ਸਾਰੇ ਜੀਵਨ ਦੌਰਾਨ ਉਸ ਦੇ ਸੁਭਾ ਵਿੱਚ ਮਿਲਦੀ ਸੀ ਉਹ ਉਸਨੂੰ ਉਸਦੀ ਮਾਂ ਤੋਂ ਵਿਰਾਸਤ ਵਿੱਚ ਮਿਲੀ ਸੀ।
ਜੁਆਨ ਫਿਸ਼ਤ ਨੇ ਆਪਣੇ ਪਿਤਾ ਤੋਂ ਸਿੱਖਿਆ ਦੀ ਮੂਲ ਅਧਾਰ ਪ੍ਰਾਪਤ ਕੀਤੇ। ਉਸ ਨੇ ਛੋਟੀ ਉਮਰ ਤੋਂ ਹੀ ਕਮਾਲ ਦੀ ਯੋਗਤਾ ਦਿਖਾਈ, ਅਤੇ ਇਹ ਪੇਂਡੂਆਂ ਵਿੱਚ ਉਸ ਦੀ ਵੱਕਾਰ ਦੇ ਕਾਰਨ ਸੀ ਕਿ ਉਸਨੇ ਉਸ ਨਾਲੋਂ ਕਿਤੇ ਚੰਗੀ ਸਿੱਖਿਆ ਪ੍ਰਾਪਤ ਕੀਤੀ ਜਿੰਨੀ ਦਾ ਮੌਕਾ ਉਸ ਨੂੰ ਮਿਲਣਾ ਸੀ। ਕਹਾਣੀ ਪ੍ਰਚਲਿਤ ਹੈ ਕਿ ਇੱਕ ਦਿਹਾਤ ਦਾ ਇੱਕ ਜ਼ਿੰਮੀਦਾਰ ਫਰੀਹਰਰ ਵੌਨ ਮਿਲਿਟਜ਼ ਸਥਾਨਕ ਪਾਦਰੀ ਦਾ ਪ੍ਰਬਚਨ ਸੁਣਨ ਲਈ ਬਹੁਤ ਦੇਰ ਨਾਲ ਪਹੁੰਚਿਆ। ਲੇਕਿਨ, ਉਸ ਨੂੰ ਦੱਸਿਆ ਗਿਆ ਕਿ ਗੁਆਂਢ ਵਿੱਚ ਇੱਕ ਬੱਚਾ ਸਾਰਾ ਪ੍ਰਬਚਨ ਨੂੰ ਅੱਖਰ ਅੱਖਰ ਦੁਹਰਾ ਸਕਦਾ ਹੈ। ਨਤੀਜੇ ਵਜੋਂ, ਬੈਰਨ ਨੇ ਇਸ ਲੜਕੇ ਨੂੰ ਆਪਣੀ ਸਰਪ੍ਰਸਤੀ ਵਿੱਚ ਲੈ ਲਿਆ, ਜਿਸਦਾ ਮਤਲਬ ਹੈ ਕਿ ਉਸਦੀ ਟਿਊਸ਼ਨ ਦਾ ਭੁਗਤਾਨ ਉਹ ਕਰੇਗਾ।