ਥਿਓਡੋਰ ਡਬਲਯੂ ਐਡੋਰਨੋ | |
---|---|
ਜਨਮ | |
ਮੌਤ | 6 ਅਗਸਤ 1969 (ਉਮਰ 65) |
ਰਾਸ਼ਟਰੀਅਤਾ | ਜਰਮਨ |
ਹੋਰ ਨਾਮ | ਥਿਓਡੋਰ ਲੁਡਵਿਗ ਵਿਜ਼ੰਗਰੰਡ |
ਕਾਲ | 20 ਵੀਂ ਸਦੀ ਦਾ ਫ਼ਲਸਫ਼ਾ |
ਖੇਤਰ | ਪੱਛਮੀ ਫ਼ਲਸਫ਼ਾ |
ਸਕੂਲ | |
ਮੁੱਖ ਰੁਚੀਆਂ | |
ਮੁੱਖ ਵਿਚਾਰ |
|
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ |
ਥਿਓਡੋਰ ਡਬਲਯੂ ਐਡੋਰਨੋ (/əˈdɔːrnoʊ/; ਜਰਮਨ: ; ਜਨਮ ਵੇਲੇ ਨਾਂ ਥਿਓਡੋਰ ਲੁਡਵਿਗ ਵਿਜ਼ੰਗਰੰਡ; 11 ਸਤੰਬਰ, 1903 – 6 ਅਗਸਤ, 1969) ਇੱਕ ਜਰਮਨ ਫ਼ਿਲਾਸਫ਼ਰ, ਸਮਾਜ ਵਿਗਿਆਨੀ, ਅਤੇ ਸੰਗੀਤਕਾਰ ਸੀ ਜੋ ਆਪਣੇ ਆਲੋਚਤਨਾਤਮਿਕ ਸਿਧਾਂਤ ਦੇ ਲਈ ਜਾਣਿਆ ਜਾਂਦਾ ਸੀ।
ਉਹ ਆਲੋਚਤਨਾਤਮਿਕ ਸਿਧਾਂਤ ਦੇ ਫਰੈਂਕਫਰਟ ਸਕੂਲ ਦਾ ਮੋਹਰੀ ਮੈਂਬਰ ਸੀ, ਜਿਸਦਾ ਕੰਮ ਅਰਨਸਟ ਬਲੋਚ, ਵਾਲਟਰ ਬੈਂਜਾਮਿਨ, ਮੈਕਸ ਹਾਰਖੇਮਰ, ਅਤੇ ਹਰਬਰਟ ਮਾਰਕਿਊਜ਼ ਵਰਗੇ ਚਿੰਤਕਾਂ ਨਾਲ ਜੁੜ ਗਿਆ ਜਿਸ ਵਾਸਤੇ ਆਧੁਨਿਕ ਸਮਾਜ ਦੀ ਆਲੋਚਨਾ ਲਈ ਫ਼ਰਾਇਡ, ਮਾਰਕਸ ਅਤੇ ਹੇਗਲ ਦੀਆਂ ਰਚਨਾਵਾਂ ਜ਼ਰੂਰੀ ਸਨ।ਉਹ ਸੁਹਜ-ਸ਼ਾਸਤਰ ਅਤੇ ਦਰਸ਼ਨ ਦੇ 20 ਵੀਂ ਸਦੀ ਦੇ ਪ੍ਰਮੁੱਖ ਚਿੰਤਕਾਂ ਵਿੱਚ ਗਿਣਿਆ ਜਾਂਦਾ ਹੈ। ਇਸਦੇ ਇਲਾਵਾ ਇਸ ਸਦੀ ਦੇ ਪ੍ਰਮੁੱਖ ਨਿਬੰਧਕਾਰਾਂ ਵਿਚੋਂ ਇੱਕ ਵਜੋਂ ਵੀ ਜਾਣਿਆ ਜਾਂਦਾ ਹੈ। ਫਾਸ਼ੀਵਾਦ ਅਤੇ ਜਿਸ ਨੂੰ ਉਹ ਸੱਭਿਆਚਾਰ ਉਦਯੋਗ ਕਹਿੰਦਾ ਸੀ ਦੋਨਾਂ ਦੇ ਆਲੋਚਕ ਦੇ ਤੌਰ 'ਤੇ, ਉਸ ਦੀਆਂ ਰਚਨਾਵਾਂ - ਜਿਵੇਂ ਡਾਇਅਲੈਕਟਿਕ ਆਫ਼ ਐਨਲਾਈਕੇਨਮੈਂਟ (1947), ਮਿਨੀਮਾ ਮੋਰਾਲੀਆ (1951) ਅਤੇ ਨੈਗੇਟਿਵ ਡਾਇਅਲੈਕਟਿਕਸ (1966) - ਨੇ ਯੂਰਪੀਅਨ ਨਵੇਂ ਖੱਬਿਆਂ ਨੂੰ ਪ੍ਰਭਾਵਿਤ ਕੀਤਾ।
20 ਵੀਂ ਸਦੀ ਦੇ ਸ਼ੁਰੂ ਵਿੱਚ ਯੂਰਪ ਵਿੱਚ ਹੋਂਦਵਾਦ ਅਤੇ ਪ੍ਰਤੱਖਵਾਦ ਤੋਂ ਪ੍ਰਭਾਵਿਤ ਪ੍ਰਚਲਤ ਪ੍ਰੋਗਰਾਮਾਂ ਵਿਚ, ਐਡੋਰਨੋ ਨੇ ਸ਼ਾਨ ਕੀਅਰਗੇਗੌਦ ਅਤੇ ਐਡਮੰਡ ਹਸਰਲ ਦੇ ਅਧਿਐਨ ਦੇ ਰਾਹੀਂ ਕੁਦਰਤੀ ਇਤਿਹਾਸ ਦਾ ਇੱਕ ਦਵੰਦਵਾਦੀ ਸੰਕਲਪ ਪੇਸ਼ ਕੀਤਾ ਜਿਸਨੇ ਤੱਤ-ਵਿਗਿਆਨ ਅਤੇ ਅਨੁਭਵਵਾਦ ਦੀਆਂ ਦੋਹਾਂ ਪ੍ਰਕਿਰਿਆਵਾਂ ਦੀ ਆਲੋਚਨਾ ਕੀਤੀ। ਪਿਆਨੋਵਾਦਕ ਦੇ ਤੌਰ 'ਤੇ ਕਲਾਸੀਕਲ ਸਿਖਲਾਈ ਪ੍ਰਾਪਤ ਜਿਸ ਦੀਆਂ ਅਰਨੋਲਡ ਸ਼ੋਨਬਰਗ ਦੀ ਬਾਰਾਂ-ਟੋਨ ਤਕਨੀਕ ਨਾਲ ਹਮਦਰਦੀਆਂ ਦਾ ਨਤੀਜਾ ਦੂਜੇ ਵਿਆਨੀਜ਼ ਸਕੂਲ ਦੇ ਐਲਬਨ ਬਰਗ ਨਾਲ ਉਸਦੀ ਸੰਗੀਤ ਰਚਨਾ ਦੀ ਪੜ੍ਹਾਈ ਕਰਨ ਵਿੱਚ ਨਿਕਲਿਆ, ਅਤੇ ਇਸ ਨੇ ਐਡੋਰਨੋ ਦੀ ਐਵਾਂ-ਗਾਰਦ ਸੰਗੀਤ ਪ੍ਰਤੀ ਵਚਨਬੱਧਤਾ ਨੇ ਉਸ ਦੀਆਂ ਬਾਅਦ ਦੀਆਂ ਲਿਖਤਾਂ ਦੀ ਪਿੱਠਭੂਮੀ ਦਾ ਨਿਰਮਾਣ ਕੀਤਾ ਅਤੇ ਜਦੋਂ ਦੂਸਰੇ ਵਿਸ਼ਵ ਯੁੱਧ ਦੌਰਾਨ ਇਹ ਥੌਮਸ ਮਾਨ ਨਾਲ ਕੈਲੀਫੋਰਨੀਆ ਵਿੱਚ ਜਲਾਵਤਨੀ ਦਾ ਜੀਵਨ ਬਤੀਤ ਕਰ ਰਿਹਾ ਸੀ ਤਾਂ ਥੌਮਸ ਮਾਨ ਦੇ ਨਾਵਲ ਡਾਕਟਰ ਫਾਸਟਸ ਦੇ ਲਿਖਣ ਵਿੱਚ ਵੀ ਉਸ ਨੇ ਸਹਿਯੋਗ ਕੀਤਾ। ਸੋਸ਼ਲ ਰਿਸਰਚ ਲਈ ਨਵੇਂ ਸਥਾਪਿਤ ਅਦਾਰੇ ਲਈ ਕੰਮ ਕਰਦੇ ਹੋਏ, ਅਡੋਰਨੋ ਨੇ ਨਿਰੰਕੁਸ਼ਤਾਸ਼ਾਹੀ, ਯਹੂਦੀ-ਵਿਰੋਧਵਾਦ ਅਤੇ ਪ੍ਰਾਪੇਗੰਡੇ ਦੇ ਪ੍ਰਭਾਵਸ਼ਾਲੀ ਅਧਿਐਨਾਂ ਵਿੱਚ ਹਿੱਸਾ ਪਾਇਆ ਜਿਸਨੇ ਬਾਅਦ ਵਿੱਚ ਜੰਗ ਬਾਅਦ ਦੇ ਜਰਮਨੀ ਵਿੱਚ ਸੰਸਥਾ ਵਲੋਂ ਕੀਤੇ ਜਾਣ ਵਾਲੇ ਅਧਿਐਨ ਲਈ ਮਾਡਲ ਵਜੋਂ ਕੰਮ ਕਰਨਾ ਸੀ।