ਫਰਮੈਂਟੇਸ਼ਨ ਇੱਕ ਵਿਗਿਆਨਿਕ ਪ੍ਰਕਿਰਿਆ ਹੈ, ਜੋ ਐਂਜ਼ਾਇਮਾਂ ਦੀ ਮਦਦ ਨਾਲ ਜੈਵਿਕ ਮਾਦੇ ਵਿੱਚ ਰਸਾਇਣਕ ਤਬਦੀਲੀਆਂ ਪੈਦਾ ਕਰਦੀ ਹੈ। ਜੀਵ-ਰਸਾਇਣ ਵਿਗਿਆਨ ਅਨੁਸਾਰ ਆਕਸੀਜਨ ਦੀ ਅਣਹੋਂਦ ਵਿੱਚ ਇਸਨੂੰ ਕਾਰਬੋਹਾਈਡਰੇਟਾਂ ਤੋਂ ਊਰਜਾ ਉਤਪਤ ਕਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਗਿਆ ਹੈ। ਭੋਜਨ ਉਤਪਾਦਨ ਦੇ ਸੰਦਰਭ ਵਿਚ, ਇਹ ਜਿਆਦਾਤਰ ਉਸ ਕਿਸੇ ਵੀ ਪ੍ਰਕਿਰਿਆ ਨੂੰ ਪ੍ਰਭਾਸ਼ਿਤ ਕਰਦਾ ਹੈ, ਜਿਸ ਵਿੱਚ ਸੂਖਮ-ਜੀਵਾਂ ਦੀ ਕਿਰਿਆ ਇੱਕ ਭੋਜਨ-ਪਦਾਰਥ ਜਾਂ ਪੀਣ ਲਈ ਲੋੜੀਂਦੀ ਤਬਦੀਲੀ ਲਿਆਉਂਦੀ ਹੈ. ਫਰਮੈਂਟੇਸ਼ਨ ਨੂੰ ਵਿਗਿਆਨਕ ਵੰਨਗੀ ਜ਼ਾਇਮੋਲੋਜੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।