ਖੇਡ ਅਦਾਰਾ | ਫ਼ੀਫ਼ਾ ਅਤੇ AMF |
---|---|
ਪਹਿਲੀ ਵਾਰ | 1930, ਊਰੂਗੂਏ |
ਖ਼ਾਸੀਅਤਾਂ | |
ਪਤਾ | Yes |
ਟੀਮ ਦੇ ਮੈਂਬਰ | ਹਰ ਟੀਮ ਵਿੱਚ 5 ਮੈਂਬਰ |
ਕਿਸਮ | ਅੰਦਰਵਰਤੀ |
ਖੇਡਣ ਦਾ ਸਮਾਨ | ਫੁੱਟਸਾਲ ਗੇਂਦ |
ਥਾਂ | ਫੁੱਟਸਾਲ ਖੇਡ ਹਾਲ |
ਪੇਸ਼ਕਾਰੀ | |
ਓਲੰਪਿਕ ਖੇਡਾਂ | No |
ਪੈਰਾ ਓਲੰਪਿਕ ਖੇਡਾਂ | No |
ਫੁੱਟਸਾਲ (ਪੁਰਤਗਾਲੀ ਉਚਾਰਨ: ) ਇੱਕ ਅੰਦਰਵਰਤੀ ਖੇਡ ਹੈ। ਫੁੱਟਬਾਲ ਦੀ ਇੱਕ ਕਿਸਮ ਹੈ ਜੋ ਉਸ ਨਾਲੋਂ ਛੋਟੇ ਮੈਦਾਨ ਵਿੱਚ ਖੇਡੀ ਜਾਂਦੀ ਹੈ ਅਤੇ ਇਹ ਜ਼ਿਆਦਾਤਰ ਕਿਸੇ ਖੇਡ ਹਾਲ ਵਿੱਚ ਖੇਡੀ ਜਾਂਦੀ ਹੈ। ਇਹ ਹਰ ਟੀਮ ਵਿੱਚ 5 ਮੈਂਬਰਾਂ ਵਾਲੀ ਫੁੱਟਬਾਲ ਦੀ ਇੱਕ ਕਿਸਮ ਹੈ। ਇਸ ਦਾ ਨਾਲ ਪੁਰਤਗੇਜ਼ੀ "ਫੁਤੇਬਾਲ ਦੇ ਸਾਲਾਓ" (Futebol de salão) ਤੋਂ ਲਿੱਤਾ ਗਿਆ ਹੈ ਜਿਸਦਾ ਅਰਥ ਹੈ "ਕਮਰੇ ਵਿੱਚ ਖੇਡੀ ਜਾਣ ਵਾਲੀ ਫੁੱਟਬਾਲ"। ਬਰਾਜ਼ੀਲ ਵਿੱਚ ਇਹ ਖੇਡ 1930ਵਿਆਂ ਅਤੇ 1940ਵਿਆਂ ਵਿੱਚ ਵਿਕਸਿਤ ਹੋਈ।
ਬਰਾਜ਼ੀਲ ਵਿੱਚ ਫੁੱਟਸਾਲ ਫੁੱਟਬਾਲ ਤੋਂ ਜ਼ਿਆਦਾ ਖੇਡੀ ਜਾਂਦੀ ਹੈ ਪਰ ਇਸ ਦੇ ਦਰਸ਼ਕ ਫੁੱਟਬਾਲ ਤੋਂ ਘੱਟ ਹੁੰਦੇ ਹਨ। ਕਈ ਫੁੱਟਸਾਲ ਖਿਡਾਰੀ ਬਾਅਦ ਵਿੱਚ ਸਫ਼ਲ ਅਤੇ ਪੇਸ਼ੇਵਰ ਫੁੱਟਬਾਲ ਖਿਡਾਰੀ ਬਣੇ ਹਨ।
{{cite web}}
: Unknown parameter |dead-url=
ignored (|url-status=
suggested) (help)