ਕੌਮਾਂਤਰੀ ਮੇਲਾਂ ਵਿੱਚ ਬਹੁਪਾਸੜਵਾਦ ਬਹੁਤ ਸਾਰੇ ਮੁਲਕਾਂ ਵੱਲੋਂ ਇਕੱਠੇ ਹੋ ਕੇ ਕਿਸੇ ਮੁੱਦੇ ਉੱਤੇ ਕੰਮ ਕਰਨ ਨੂੰ ਆਖਦੇ ਹਨ। ਮਾਈਲਜ਼ ਕਾਲਾ ਮੁਤਾਬਕ "ਬਹੁਤ ਸਾਰਿਆਂ ਦੀ ਕੌਮਾਂਤਰੀ ਹਕੂਮਤ ਨੂੰ ਬਹੁਪਾਸੜਵਾਦ ਆਖਿਆ ਜਾ ਸਕਦਾ ਹੈ ਅਤੇ ਇਹਦਾ ਕੇਂਦਰੀ ਅਸੂਲ ਉਹਨਾਂ ਦੁਪਾਸੜ ਵਿਕਤਰਾਪ੍ਰਸਤ ਬੰਦੋਬਸਤਾਂ ਦਾ ਵਿਰੋਧ ਕਰਨਾ ਹੈ ਜੋ ਮਜ਼ਲੂਮਾਂ ਉੱਤੇ ਤਾਕਤਵਰਾਂ ਦਾ ਰੋਹਬ ਵਧਾਉਂਦੇ ਹੋਣ ਜਾਂ ਕੌਮਾਂਤਰੀ ਤਕਰਾਰ ਵਧਾਉਂਦੇ ਹੋਣ।” 1990 ਵਿੱਚ ਰਾਬਰਟ ਕੀਓਹਾਨੇ ਨੇ ਬਹੁਪਾਸੜਵਾਦ ਨੂੰ "ਕੌਮੀ ਨੀਤੀਆਂ ਨੂੰ ਤਿੰਨ ਜਾਂ ਤਿੰਨ ਤੋਂ ਵੱਧ ਮੁਲਕਾਂ ਦੀਆਂ ਟੋਲੀਆਂ ਵਿੱਚ ਇੱਕਸਾਰ ਕਰਨ ਦੀ ਕਾਰਵਾਈ" ਦੱਸਿਆ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |