ਭਾਰਤੀ ਰਾਸ਼ਟਰੀ ਕਾਂਗਰਸ भारतीय राष्ट्रीय काँग्रेस | |
---|---|
ਚੇਅਰਪਰਸਨ | ਮੱਲਿਕਾਰਜੁਨ ਖੜਗੇ |
ਸੰਸਦੀ ਚੇਅਰਪਰਸਨ | ਸੋਨੀਆ ਗਾਂਧੀ |
ਰਾਜ ਸਭਾ ਲੀਡਰ | ਮੱਲਿਕਾਰਜੁਨ ਖੜਗੇ |
ਸਥਾਪਨਾ | 28 ਦਸੰਬਰ 1885 |
ਮੁੱਖ ਦਫ਼ਤਰ | 24, ਅਕਬਰ ਰੋਡ, ਨਵੀਂ ਦਿੱਲੀ |
ਅਖ਼ਬਾਰ | ਕਾਂਗਰਸ ਸੰਦੇਸ਼ |
ਵਿਦਿਆਰਥੀ ਵਿੰਗ | ਕੌਮੀ ਵਿਦਿਆਰਥੀ ਸੰਗਠਨ |
ਨੌਜਵਾਨ ਵਿੰਗ | ਭਾਰਤੀ ਯੁਵਾ ਕਾਂਗਰਸ |
ਔਰਤ ਵਿੰਗ | ਮਹਿਲਾ ਕਾਂਗਰਸ |
ਮਜ਼ਦੂਰ ਵਿੰਗ | ਭਾਰਤੀ ਕੌਮੀ ਟ੍ਰੈਡ ਯੂਨੀਅਨ ਕਾਂਗਰਸ |
ਵਿਚਾਰਧਾਰਾ | ਲੁਭਾਊ ਲਿਬਰਲ ਰਾਸ਼ਟਰਵਾਦ ਸੋਸ਼ਲ ਲੋਕਤੰਤਰ ਡੈਮੋਕਰੈਟਿਕ ਸਮਾਜਵਾਦ ਗਾਂਧੀਵਾਦੀ ਸਮਾਜਵਾਦ ਅੰਦਰੂਨੀ ਧੜੇ: • ਸੋਸ਼ਲ ਲਿਬਰਲ • ਧਰਮ ਨਿਰਪੱਖਤਾ • ਕੇਂਦਰਕ |
ਸਿਆਸੀ ਥਾਂ | Centre-left |
ਰੰਗ | Aqua |
ਈਸੀਆਈ ਦਰਜੀ | ਕੌਮੀ ਪਾਰਟੀ |
ਗਠਜੋੜ | ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ ਪੀ UPA) |
ਚੋਣ ਨਿਸ਼ਾਨ | |
INC party symbol | |
ਵੈੱਬਸਾਈਟ | |
www | |
ਭਾਰਤੀ ਰਾਸ਼ਟਰੀ ਕਾਂਗਰਸ (ਜਾਂ ਇੰਡੀਅਨ ਨੈਸ਼ਨਲ ਕਾਂਗਰਸ) ਭਾਰਤ ਦਾ ਇੱਕ ਰਾਜਨੀਤਕ ਦਲ ਹੈ। ਇਸ ਨੂੰ ਆਮ ਤੌਰ 'ਤੇ ਇਕੱਲਾ 'ਕਾਂਗਰਸ' ਵੀ ਕਿਹਾ ਜਾਂਦਾ ਹੈ। ਇਹ ਭਾਰਤ ਦੇ ਦੋ ਵੱਡੇ ਦਲਾਂ ਵਿੱਚੋਂ ਇੱਕ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦਲ ਹੈ ਅਤੇ ਸਭ ਤੋਂ ਪੁਰਾਣੇ ਲੋਕਤੰਤਰੀ ਦਲਾਂ ਵਿੱਚੋਂ ਇੱਕ ਹੈ। ਇਸ ਦਲ ਦੀ ਸਥਾਪਨਾ 1885 ਵਿੱਚ ਹੋਈ ਸੀ। ਮਿ. ਏ ਓ ਹਿਊਮ ਨੇ ਇਸ ਦਲ ਦੀ ਸਥਾਪਨਾ ਵਿੱਚ ਪ੍ਰੇਰਨਾਮਈ ਭੂਮਿਕਾ ਨਿਭਾਈ ਸੀ। ਇਸ ਦਾ ਵਰਤਮਾਨ ਪ੍ਰਧਾਨ ਮੱਲਿਕਾਰਜੁਨ ਖੜਗੇ ਹੈ। ਇਹ ਦਲ ਕਾਂਗਰਸ ਸੰਦੇਸ਼ ਦਾ ਪ੍ਰਕਾਸ਼ਨ ਕਰਦਾ ਹੈ। ਇਸ ਦੇ ਯੁਵਕ ਸੰਗਠਨ ਦਾ ਨਾਂਅ ਭਾਰਤੀ ਯੁਵਾ ਕਾਂਗਰਸ ਹੈ।
ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ, 72 ਪ੍ਰਤੀਨਿਧੀਆਂ ਦੀ ਮੌਜੂਦਗੀ ਦੇ ਨਾਲ 28 ਦਸੰਬਰ 1885 ਨੂੰ ਮੁੰਬਈ ਦੇ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਮਹਾਂਵਿਦਿਆਲਾ ਵਿੱਚ ਹੋਈ ਸੀ। ਇਸ ਦੇ ਪਹਿਲੇ ਜਨਰਲ ਸਕੱਤਰ ਏ.ਓ ਹਿਊਮ ਸਨ ਅਤੇ ਕੋਲਕਾਤਾ ਦੇ ਵੋਮੇਸ਼ ਚੰਦਰ ਬੈਨਰਜੀ ਪਹਿਲੇ ਪਾਰਟੀ ਪ੍ਰਧਾਨ ਸਨ। ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕਾਂਗਰਸ ਦਾ ਦ੍ਰਿਸ਼ਟੀਕੋਣ ਇੱਕ ਅਭਿਜਾਤ ਵਰਗੀ ਸੰਸਥਾ ਦਾ ਸੀ। ਇਸ ਦੇ ਸ਼ੁਰੂਆਤੀ ਮੈਂਬਰ ਮੁੱਖ ਤੌਰ 'ਤੇ ਮੁੰਬਈ ਅਤੇ ਮਦਰਾਸ ਪ੍ਰੈਜੀਡੈਂਸੀ ਤੋਂ ਸਨ। ਸਵਰਾਜ ਦਾ ਟੀਚਾ ਸਭ ਤੋਂ ਪਹਿਲਾਂ ਬਾਲ ਗੰਗਾਧਰ ਤਿਲਕ ਨੇ ਅਪਨਾਇਆ ਸੀ।
ਸਾਲ | ਆਮ ਚੋਣਾਂ | ਸੀਟਾਂ ਜਿੱਤੀਆਂ | ਸੀਟ ਪਰਿਵਰਤਨ | ਵੋਟਾਂ ਦੀ % | ਵੋਟ ਫਰਕ |
---|---|---|---|---|---|
1951 | ਪਹਿਲੀ ਲੋਕ ਸਭਾ | 364 | 44.99% | ||
1957 | ਦੂਜੀ ਲੋਕ ਸਭਾ | 371 | 7 | 47.78% | 2.79% |
1962 | ਤੀਜੀ ਲੋਕ ਸਭਾ | 361 | 10 | 44.72% | 3.06% |
1967 | ਚੌਥੀ ਲੋਕ ਸਭਾ | 283 | 78 | 40.78% | 2.94% |
1971 | 5ਵੀਂ ਲੋਕ ਸਭਾ | 352 | 69 | 43.68% | 2.90% |
1977 | 6ਵੀਂ ਲੋਕ ਸਭਾ | 153 | 199 | 34.52% | 9.16% |
1980 | 7ਵੀਂ ਲੋਕ ਸਭਾ | 351 | 198 | 42.69% | 8.17% |
1984 | 8ਵੀਂ ਲੋਕ ਸਭਾ | 415 | 64 | 49.01% | 6.32% |
1989 | 9ਵੀਂ ਲੋਕ ਸਭਾ | 197 | 218 | 39.53% | 9.48% |
1991 | 10ਵੀਂ ਲੋਕ ਸਭਾ | 244 | 47 | 35.66% | 3.87% |
1996 | 11ਵੀਂ ਲੋਕ ਸਭਾ | 140 | 104 | 28.80% | 7.46% |
1998 | 12ਵੀਂ ਲੋਕ ਸਭਾ | 141 | 1 | 25.82% | 2.98% |
1999 | 13ਵੀਂ ਲੋਕ ਸਭਾ | 114 | 27 | 28.30% | 2.48% |
2004 | 14ਵੀਂ ਲੋਕ ਸਭਾ | 145 | 32 | 26.7% | 1.6% |
2009 | 15ਵੀਂ ਲੋਕ ਸਭਾ | 206 | 61 | 28.55% | 2.02% |
2014 | 16ਵੀਂ ਲੋਕ ਸਭਾ | 44 | 162 | 19% | 9.55% |
2019 | 17ਵੀਂ ਲੋਕ ਸਭਾ | % | % |
ਕਾਂਗਰਸ ਹੁਣ ਸਰਬਹਿੰਦ ਆਧਾਰ ਵਾਲੀ ਪਾਰਟੀ ਨਹੀਂ ਰਹੀ। ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਆਂਧਰਾ ਪ੍ਰਦੇਸ਼, ਤਿਲੰਗਾਨਾ ਅਤੇ ਦਿੱਲੀ ਵਿੱਚ ਕਾਂਗਰਸ ਦੇ ਆਧਾਰ ਨੂੰ ਖ਼ੋਰਾ ਲੱਗਾ ਹੈ। ਪਾਰਟੀ ਦੀ ਤਾਕਤ ਹਿਮਾਚਲ, ਹਰਿਆਣਾ, ਪੰਜਾਬ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਕਰਨਾਟਕ, ਕੇਰਲ ਅਤੇ ਆਸਾਮ ਵਿੱਚ ਸਾਂਵੇਂ ਪੱਧਰ ਦੀ ਹੈ। ਪੱਛਮੀ ਬੰਗਾਲ ਤੇ ਉੱਤਰ ਪੂਰਵੀ ਰਾਜਾਂ ਵਿੱਚ ਵੀ ਇਸ ਦਾ ਆਧਾਰ ਸੀਮਤ ਹੈ। ਕਾਂਗਰਸ ਦੀ ਚਿੰਤਾ ਇਹ ਹੈ ਕਿ ਮੁਲਕ ਦੇ ਕਈ ਅਹਿਮ ਸੂਬਿਆਂ ਵਿੱਚ ਇਹ ਹਾਲੇ ਤੱਕ ਲੜਾਈ ਤੋਂ ਹੀ ਬਾਹਰ ਹੈ। ਇਸ ਲਈ ਇਹ ਵੀ ਫ਼ਿਕਰ ਦੀ ਗੱਲ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਕਰੀਬ 250 ਸੀਟਾਂ ‘ਤੇ ਮੁਕਾਬਲੇ ਵਿੱਚ ਹੀ ਨਹੀਂ ਹੈ।
{{cite web}}
: Unknown parameter |dead-url=
ignored (|url-status=
suggested) (help)
{{cite book}}
: Unknown parameter |p.=
ignored (help)
{{cite conference}}
: Unknown parameter |Issue=
ignored (|issue=
suggested) (help)
{{cite book}}
: CS1 maint: multiple names: authors list (link)