ਰੱਬ ਦੀ ਇੱਕਰੂਪਤਾ |
ਵਿਹਾਰ |
ਮੱਤ ਦਾ ਦਾਅਵਾ · ਨਮਾਜ਼ |
ਵਕਤੀ ਲਕੀਰ |
ਕੁਰਾਨ · ਸੁੰਨਾਹ · ਹਦੀਸ |
ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ |
ਇਲਮ · ਜਾਨਵਰ · ਕਲਾ · ਜੰਤਰੀ |
ਇਸਾਈ · ਜੈਨ ਯਹੂਦੀ · ਸਿੱਖ |
ਇਸਲਾਮ ਫ਼ਾਟਕ |
ਹੱਜ (Arabic: حج Ḥaǧǧ "ਤੀਰਥ ਯਾਤਰਾ") ਹਰ ਵਰ੍ਹੇ ਮੱਕੇ ਨੂੰ ਕੀਤੀ ਜਾਂਦੀ ਇਸਲਾਮੀ ਤੀਰਥ ਯਾਤਰਾ ਅਤੇ ਦੁਨੀਆ ਦੇ ਮੁਸਲਮਾਨਾਂ ਦਾ ਸਭ ਤੋਂ ਵੱਡਾ ਇਕੱਠ ਹੁੰਦਾ ਹੈ। ਇਹ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ ਅਤੇ ਇਹਨੂੰ ਹਰੇਕ ਨਰੋਏ-ਤਕੜੇ ਮੁਸਲਮਾਨ, ਜਿਹਨੂੰ ਵੀ ਇਹ ਵਾਰਾ ਖਾਂਦੀ ਹੈ, ਵੱਲੋਂ ਆਪਣੀ ਜ਼ਿੰਦਗੀ 'ਚ ਘੱਟੋ-ਘੱਟ ਇੱਕ ਵਾਰ ਕਰਨਾ ਲਾਜ਼ਮੀ ਹੁੰਦਾ ਹੈ। ਹੱਜ ਕਰ ਸਕਣ ਦੀ ਸਰੀਰਕ ਅਤੇ ਮਾਲੀ ਸਮਰੱਥਾ ਨੂੰ ਇਸਤੀਤਾ ਆਖਿਆ ਜਾਂਦਾ ਹੈ ਅਤੇ ਅਜਿਹੀ ਸਮਰੱਥਾ ਰੱਖਣ ਵਾਲ਼ੇ ਮੁਸਲਮਾਨ ਨੂੰ ਮੁਸਤਤੀ ਕਿਹਾ ਜਾਂਦਾ ਹੈ। ਹੱਜ ਮੁਸਲਮਾਨਾਂ ਦੀ ਇੱਕਜੁੱਟਤਾ ਅਤੇ ਰੱਬ (ਅਰਬੀ ਭਾਸ਼ਾ ਵਿੱਚ ਅੱਲਾ) ਦੀ ਤਾਬੇਦਾਰੀ ਦਾ ਮੁਜ਼ਾਹਰਾ ਹੁੰਦਾ ਹੈ। ਇਹ ਤੀਰਥਯਾਤਰਾ ਇਸਲਾਮੀ ਕੈਲੇਂਡਰ ਦੇ 12 ਉਹ ਅਤੇ ਅੰਤਮ ਮਹੀਨੇ ਧੂ ਅਲ ਹਿੱਜਾਹ ਦੀ 8ਵੀਂ ਤੋਂ 12ਵੀਂ ਤਾਰੀਖ ਤੱਕ ਕੀਤੀ ਜਾਂਦੀ ਹੈ। ਇਸਲਾਮੀ ਕੈਲੇਂਡਰ ਇੱਕ ਚੰਦਰ ਕੈਲੇਂਡਰ ਹੈ ਇਸ ਲਈ ਇਸ ਵਿੱਚ, ਪੱਛਮੀ ਦੇਸ਼ਾਂ ਵਿੱਚ ਵਰਤੇ ਜਾਣ ਵਾਲੇ ਗਰੇਗੋਰੀਅਨ ਕੈਲੇਂਡਰ ਤੋਂ ਗਿਆਰਾਂ ਦਿਨ ਘੱਟ ਹੁੰਦੇ ਹਨ, ਇਸ ਲਈ ਗਰੇਗੋਰੀਅਨ ਕੈਲੇਂਡਰ ਦੇ ਅਨੁਸਾਰ ਹੱਜ ਦੀਆਂ ਤਾਰੀਖਾਂ ਸਾਲ ਦਰ ਸਾਲ ਬਦਲਦੀਆਂ ਰਹਿੰਦੀਆਂ ਹਨ। ਇਹਰਮ ਉਹ ਵਿਸ਼ੇਸ਼ ਰੂਹਾਨੀ ਸਥਿਤੀ ਹੈ ਜਿਸ ਵਿੱਚ ਮੁਸਲਮਾਨ ਹੱਜ ਦੌਰਾਨ ਰਹਿੰਦੇ ਹਨ।
7ਵੀਂ ਸ਼ਤਾਬਦੀ ਤੋਂ ਹੱਜ ਇਸਲਾਮੀ ਪਿਆਮਬਰ ਮੁਹੰਮਦ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਹੈ, ਲੇਕਿਨ ਮੁਸਲਮਾਨ ਮੰਨਦੇ ਹਨ ਕਿ ਮੱਕੇ ਦਾ ਹੱਜ ਦੀ ਇਹ ਰਸਮ ਹੱਜਾਰਾਂ ਸਾਲਾਂ ਤੋਂ ਯਾਨੀ ਕਿ ਇਬ੍ਰਾਹੀਮ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਹਾਜੀ ਉਨ੍ਹਾਂ ਲੱਖਾਂ ਲੋਕਾਂ ਦੇ ਜੁਲੂਸ ਵਿੱਚ ਸ਼ਾਮਿਲ ਹੁੰਦੇ ਹਨ ਜੋ ਇਕੱਠੇ ਹੱਜ ਦੇ ਹਫ਼ਤੇ ਵਿੱਚ ਮੱਕਾ ਵਿੱਚ ਜਮਾਂ ਹੁੰਦੇ ਹਨ ਅਤੇ ਉਥੇ ਕਈ ਅਨੁਸ਼ਠਾਨਾਂ ਵਿੱਚ ਹਿੱਸਾ ਲੈਂਦੇ ਹਨ: ਹਰ ਇੱਕ ਵਿਅਕਤੀ ਇੱਕ ਘਣਾਕਾਰ ਇਮਾਰਤ ਕਾਬੇ ਦੇ ਚਾਰੇ ਪਾਸੇ ਉਲਟ ਘੜੀ ਚਾਲ (ਜੋ ਕਿ ਮੁਸਲਮਾਨਾਂ ਲਈ ਅਰਦਾਸ ਦੀ ਦਿਸ਼ਾ ਹੈ) ਸੱਤ ਵਾਰ ਚੱਕਰ ਲਾਉਂਦਾ ਹੈ, ਅਲ ਸਫਾ ਅਤੇ ਅਲ ਮਾਰਵਾਹ ਨਾਮਕ ਪਹਾੜੀਆਂ ਦੇ ਵਿੱਚ ਅੱਗੇ ਅਤੇ ਪਿੱਛੇ ਚੱਲਦਾ ਹੈ, ਜਮਜਮ ਦੇ ਖੂਹ ਤੋਂ ਪਾਣੀ ਪੀਂਦਾ ਹੈ, ਚੌਕਸੀ ਵਿੱਚ ਖੜਾ ਹੋਣ ਲਈ ਅਰਾਫਾਤ ਪਹਾੜ ਦੇ ਮੈਦਾਨਾਂ ਵਿੱਚ ਜਾਂਦਾ ਹੈ ਅਤੇ ਇੱਕ ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਪੂਰੀ ਕਰਨ ਲਈ ਪੱਥਰ ਸੁੱਟਦਾ ਹੈ। ਉਸਦੇ ਬਾਅਦ ਹਾਜੀ ਆਪਣੇ ਸਰ ਮੁੰਨਵਾਉਂਦੇ ਹਨ, ਪਸ਼ੁ ਕੁਰਬਾਨੀ ਦੀ ਰਸਮ ਕਰਦੇ ਹਨ ਅਤੇ ਇਸਦੇ ਬਾਅਦ ਈਦ ਉਲ-ਅਧਾ ਨਾਮਕ ਤਿੰਨ ਦਿਨਾਂ ਸੰਸਾਰਿਕ ਉਤਸਵ ਮਨਾਂਦੇ ਹਨ।
<ref>
tag; no text was provided for refs named Nigosian111
{{cite web}}
: Unknown parameter |dead-url=
ignored (|url-status=
suggested) (help) Archived 21 July 2008 at the Wayback Machine.
{{cite news}}
: |format=
requires |url=
(help)