ਯੋਸ਼ੀਹਿਰੋ ਫ਼ਰਾਂਸਿਸ ਫ਼ੁਕੋਯਾਮਾ | |
---|---|
ਜਨਮ | |
ਅਦਾਰੇ | George Mason University Johns Hopkins University Stanford University |
ਮੁੱਖ ਰੁਚੀਆਂ | Developing nations Governance International political economy Nation-building and democratization Strategic and security issues |
ਮੁੱਖ ਵਿਚਾਰ | End of history |
ਪ੍ਰਭਾਵਿਤ ਕਰਨ ਵਾਲੇ | |
ਵੈੱਬਸਾਈਟ | fukuyama |
ਯੋਸ਼ੀਹਿਰੋ ਫ਼ਰਾਂਸਿਸ ਫ਼ੁਕੋਯਾਮਾ (ਜਨਮ 27 ਅਕਤੂਬਰ 1952), ਇੱਕ ਅਮਰੀਕੀ ਸਿਆਸੀ ਅਰਥਸ਼ਾਸਤਰੀ, ਸਿਆਸੀ ਵਿਗਿਆਨੀ ਅਤੇ ਲੇਖਕ ਹੈ। ਫ਼ੁਕੋਯਾਮਾ ਨੇ ਆਪਣੀ ਕਿਤਾਬ ਇਤਿਹਾਸ ਦਾ ਅੰਤ ਅਤੇ ਆਖਰੀ ਮਨੁੱਖ (1992) ਲਈ ਜਾਣਿਆ ਜਾਂਦਾ ਹੈ, ਜਿਸ ਵਿੱਚ ਉਸਦੀ ਦਲੀਲ ਹੈ ਕਿ ਉਦਾਰਵਾਦੀ ਲੋਕਤੰਤਰਾਂ ਅਤੇ ਪੱਛਮ ਦੇ ਫਰੀ ਮਾਰਕੀਟ ਪੂੰਜੀਵਾਦ ਅਤੇ ਇਸ ਦੀ ਜੀਵਨ ਸ਼ੈਲੀ ਦਾ ਦੁਨੀਆ ਭਰ ਵਿੱਚ ਫੈਲਣਾ ਮਨੁੱਖਤਾ ਦੇ ਸਮਾਜੀ-ਸੱਭਿਆਚਾਰ ਵਿਕਾਸਵਾਦ ਦੇ ਅੰਤ ਬਿੰਦੂ ਦਾ ਸੰਕੇਤ ਹੋ ਸਕਦਾ ਹੈ ਅਤੇ ਮਨੁੱਖੀ ਸਰਕਾਰ ਦਾ ਫਾਈਨਲ ਰੂਪ ਬਣ ਸਕਦਾ ਹੈ। ਪਰ, ਉਸ ਦੇ ਬਾਅਦ ਵਾਲੀ ਆਪਣੀ ਕਿਤਾਬ ਟਰੱਸਟ: ਸਮਾਜਿਕ ਗੁਣ ਅਤੇ ਖੁਸ਼ਹਾਲੀ ਦੀ ਸਿਰਜਣਾ (1995) ਵਿੱਚ ਉਸ ਨੇ ਪਿਛਲੀ ਪੋਜੀਸ਼ਨ ਨੂੰ ਸੋਧਿਆ ਅਤੇ ਇਸ ਗੱਲ ਨੂੰ ਮੰਨਿਆ ਹੈ ਕਿ ਸੱਭਿਆਚਾਰ ਨੂੰ ਅਰਥ ਸ਼ਾਸਤਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਹੈ। ਫ਼ੁਕੋਯਾਮਾ ਨੂੰ ਨਵਰੂੜੀਵਾਦੀ ਲਹਿਰ ਦੇ ਉਭਾਰ ਨਾਲ ਵੀ ਸੰਬੰਧਿਤ ਕੀਤਾ ਜਾਂਦਾ ਹੈ, ਜਿਸ ਤੋਂ ਉਸਨੇ ਬਾਅਦ ਨੂੰ ਆਪਣੇ ਆਪ ਨੂੰ ਦੂਰ ਕਰ ਲਿਆ ਹੈ।